Friday, November 22, 2024
 

ਰਾਸ਼ਟਰੀ

ਦੇਸ਼ ਵਿਚ  ਫਿਰ ਲੱਗ ਰਹੀ ਹੈ ਤਾਲਾਬੰਦੀ 

July 29, 2021 01:58 PM

ਨਵੀਂ ਦਿੱਲੀ : ਕੋਰੋਨਾ ਦੇ ਪਿਛਲੇ 20 ਦਿਨਾਂ ਤੋਂ ਸਭ ਤੋਂ ਜ਼ਿਆਦਾ ਕੇਸ 24 ਘੰਟਿਆਂ ਵਿੱਚ ਆਏ ਹਨ। ਦੇਸ਼ ਭਰ ਵਿੱਚ ਆ ਰਹੇ ਕੁੱਲ ਕੇਸਾਂ ‘ਚੋਂ 50 ਫ਼ੀਸਦੀ ਕੇਸ ਕੇਰਲ ਦੇ ਹਨ, ਜਿਸ ਤੋਂ ਬਾਅਦ ਕੇਰਲ ‘ਚ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸੇ ਕਾਰਨ ਕੇਰਲ ਸਰਕਾਰ ਦੀ ਚਿੰਤਾ ਵੱਧ ਗਈ ਹੈ ਅਤੇ ਸਰਕਾਰ ਨੇ ਸੂਬੇ ‘ਚ ਦੋ ਦਿਨਾਂ ਦਾ ਪੂਰਨ ਲਾਕਡਾਊਨ ਦਾ ਐਲਾਨ ਦਿੱਤਾ ਹੈ। ਕੇਰਲ ਵਿੱਚ 31 ਜੁਲਾਈ ਤੇ 1 ਅਗਸਤ ਤੱਕ ਪੂਰੀ ਤਰ੍ਹਾਂ ਪਾਬੰਦੀਆਂ ਰਹਿਣਗੀਆਂ। ਇਥੇ ਦਸ ਦਈਏ ਕਿ ਪਿਛਲੇ 24 ਘੰਟਿਆਂ ਦੌਰਾਨ 43, 509 ਨਵੇਂ Corona ਕੇਸ ਦਰਜ ਹੋਏ ਹਨ। ਇਹ ਅੰਕੜੇ ਦਸ ਰਹੇ ਹਨ ਕਿ ਇਨ੍ਹਾਂ ਦੀ ਸੰਖਿਆ ਪਿਛਲੇ ਦਿਨਾਂ ਤੋਂ ਵੱਧ ਹੈ। ਦੇਸ਼ ਦੇ ਕੁੱਲ ਮਾਮਲਿਆਂ ‘ਚੋਂ 50 ਫੀਸਦੀ ਮਾਮਲੇ ਇਕੱਲੇ ਕੇਰਲ ਤੋਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੇਸ ਵਧਣ ਦਾ ਅਹਿਮ ਕਾਰਨਾਂ ‘ਚੋਂ 66 ਫ਼ੀਸਦੀ ਆਬਾਦੀ ਦੇ ਸੰਕਰਮਣ ਦੇ ਦਾਇਰੇ ‘ਚ ਹੋਣਾ, ਕੰਟੇਨਮੇਂਟ ਸਟਰੈਟਜੀ ‘ਤੇ ਘੱਟ ਧਿਆਨ ਦੇਣਾ ਅਤੇ ਈਦ ਦੇ ਮੌਕੇ ‘ਤੇ ਛੋਟ ਦੇਣ ਵਰਗੇ ਕਾਰਨ ਸ਼ਾਮਲ ਹਨ।

 

Have something to say? Post your comment

 
 
 
 
 
Subscribe